ਖਤਰਾ ਅਤੇ ਰੋਕਥਾਮ
ਰੋਕਥਾਮ ਆਪਣੇ ਖਤਰੇ ਬਾਰੇ ਪਤਾ ਹੋਣ ਦੇ ਨਾਲ ਸ਼ੁਰੂ ਹੁੰਦੀ ਹੈ। 10 ਵਿੱਚੋਂ ਨੌਂ ਕੈਨੇਡੀਅਨਾਂ ਵਿੱਚ ਸਟ੍ਰੋਕ ਜਾਂ ਦਿਲ ਦੀ ਬਿਮਾਰੀ ਹੋਣ ਦਾ ਘੱਟੋ-ਘੱਟ ਇੱਕ ਖਤਰੇ ਦਾ ਕਾਰਕ ਹੁੰਦਾ ਹੈ। ਲਗਭਗ 80% ਸਮੇਂ ਤੋਂ ਪਹਿਲਾਂ ਆਏ ਸਟ੍ਰੋਕ ਅਤੇ ਦਿਲ ਦੀ ਬਿਮਾਰੀ ਨੂੰ ਸਿਹਤਮੰਦ ਵਿਹਾਰਾਂ ਰਾਹੀਂ ਰੋਕਿਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਸਿਹਤਮੰਦ ਭੋਜਨ ਖਾਣ, ਸਰਗਰਮ ਬਣਨ ਅਤੇ ਸਿਗਰਟਨੋਸ਼ੀ-ਰਹਿਤ ਜੀਵਨ ਜਿਉਣ, ਦਾ ਤੁਹਾਡੀ ਸਿਹਤ 'ਤੇ ਵੱਡਾ ਅਸਰ ਪੈਂਦਾ ਹੈ।
ਜੀਵਨ-ਜਾਚ ਨਾਲ ਸਬੰਧਿਤ ਖਤਰੇ ਦੇ ਕਾਰਕ
ਤੁਸੀਂ ਬਹੁਤ ਸਾਰੇ ਖਤਰੇ ਦੇ ਕਾਰਕਾਂ ਨੂੰ ਕਾਬੂ ਵਿੱਚ ਕਰ ਸਕਦੇ ਹੋ। ਪਤਾ ਕਰੋ ਕਿ ਉਹ ਕਿਹੜੇ ਹਨ। ਆਪਣੇ ਖਤਰੇ ਨੂੰ ਘਟਾਉਣ ਲਈ ਨੁਕਤੇ ਜਾਣੋ।
-
ਗੈਰ-ਸਿਹਤਮੰਦੀ ਖੁਰਾਕ
-
ਸਰੀਰਕ ਗਤੀਵਿਧੀ ਨਾ ਹੋਣਾ
-
ਸਿਗਰਟਨੋਸ਼ੀ
-
ਤਣਾਉ
-
ਬਹੁਤ ਜ਼ਿਆਦਾ ਅਲਕੋਹਲ ਅਤੇ ਦਵਾਈਆਂ ਦਾ ਦੁਰਉਪਯੋਗ
ਹਾਲਾਤ ਜੋ ਖਤਰੇ ਦੇ ਕਾਰਕ ਹਨ
ਹਾਈ ਬਲੱਡ ਪ੍ਰੈਸ਼ਰ
ਹਾਈ ਕਲੈਸਟ੍ਰੋਲ
ਡਾਇਬਿਟੀਜ਼ (ਸ਼ੱਕਰ ਰੋਗ)
ਐਟ੍ਰੀਅਲ ਫਾਈਬ੍ਰਿਲੇਸ਼ਨ